Home » Punjab » ਪੈਪਸੀਕੋ ਅਤੇ ਆਈ. ਟੀ. ਸੀ. ਸਮੇਤ ਨਾਮੀਂ ਕੰਪਨੀਆਂ ਸੂਬੇ ਵਿੱਚ ਨਿਵੇਸ਼ ਨੂੰ ਵਧਾਉਣਗੀਆਂ

ਪੈਪਸੀਕੋ ਅਤੇ ਆਈ. ਟੀ. ਸੀ. ਸਮੇਤ ਨਾਮੀਂ ਕੰਪਨੀਆਂ ਸੂਬੇ ਵਿੱਚ ਨਿਵੇਸ਼ ਨੂੰ ਵਧਾਉਣਗੀਆਂ

-ਪਹਿਲੇ ਪੰਜਾਬ ਐਗਰੀ ਐਂਡ ਫੂਡ ਕੰਕਲੇਵ’ ਦੌਰਾਨ ਪੰਜਾਬ ਸਰਕਾਰ ਦੀ ਨਵੀਂ ਉਦਯੋਗ ਅਤੇ ਵਪਾਰ ਨੀਤੀ-2017 ਦੀ ਸ਼ਲਾਘਾ
ਲੁਧਿਆਣਾ,; -ਫੂਡ ਪ੍ਰੋਸੈਸਿੰਗ ਖੇਤਰ ਦੀਆਂ ਨਾਮੀਂ ਕੰਪਨੀਆਂ ਨੇ ਪੰਜਾਬ ਸਰਕਾਰ ਦੀ ਨਵੀਂ ਉਦਯੋਗ ਅਤੇ ਵਪਾਰ ਨੀਤੀ-2017 ਦੀ ਸ਼ਲਾਘਾ ਕਰਦਿਆਂ ਸੂਬੇ ਵਿੱਚ ਆਪਣਾ ਨਿਵੇਸ਼ ਵਧਾਉਣ ਵਿੱਚ ਦਿਲਚਸਪੀ ਦਿਖਾਈ ਹੈ। ਕੰਪਨੀਆਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਦਿਨੋਂ ਦਿਨ ਉਦਯੋਗ ਪੱਖੀ ਬਣਦੇ ਜਾ ਰਹੇ ਮਾਹੌਲ ਦੇ ਚੱਲਦਿਆਂ ਇਥੇ ਕਾਰੋਬਾਰ ਸਥਾਪਤ ਕਰਨਾ ਅਤੇ ਹੋਰ ਵਧਾਉਣਾ ਹੁਣ ਸੱਚਾਈ ਜਾਪਣ ਲੱਗਾ ਹੈ। ਅੱਜ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਆਯੋਜਿਤ ਕੀਤੇ ਗਏ ਪਹਿਲੇ ‘ਪੰਜਾਬ ਐਗਰੀ ਐਂਡ ਫੂਡ ਕੰਕਲੇਵ’ ਦੌਰਾਨ ਫੂਡ ਖੇਤਰ ਦੀਆਂ ਨਾਮੀਂ ਕੰਪਨੀਆਂ ਪੈਪਸੀਕੋ ਅਤੇ ਆਈ. ਟੀ. ਸੀ. ਨੇ ਐਲਾਨ ਕੀਤਾ ਕਿ ਉਹ ਸੂਬੇ ਵਿੱਚ ਆਪਣਾ ਨਿਵੇਸ਼ ਹੋਰ ਵਧਾਉਣਗੀਆਂ। ਸੰਮੇਲਨ ਨੂੰ ਸੰਬੋਧਨ ਕਰਦਿਆਂ ਪੈਪਸੀਕੋ ਇੰਡੀਆ ਦੇ ਨੁਮਾਇੰਦੇ ਸ੍ਰੀ ਰਿੰਕੇਸ਼ ਸਤੀਜਾ ਨੇ ਪੰਜਾਬ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੂੰ ਕਿਹਾ ਕਿ ਉਹ ਪੰਜਾਬ ਵਿੱਚ ਸਨੈਕਸ ਤਿਆਰ ਕਰਨ ਵਾਲੇ ਹੋਰ ਉਦਯੋਗ ਲਗਾਉਣ ਜਾ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਦੀ ਉਦਯੋਗ ਅਤੇ ਵਪਾਰ ਨੀਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਸੂਬੇ ਵਿੱਚ ਨਿਵੇਸ਼ ਦੀਆਂ ਸੰਭਾਵਨਾਵਾਂ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਪੰਜਾਬ ਐਗਰੀ ਐਂਡ ਫੂਡ ਕੰਕਲੇਵ ਦੇ ਸਫ਼ਲ ਆਯੋਜਨ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਸੰਮੇਲਨ ਸਮੇਂ-ਸਮੇਂ ‘ਤੇ ਹੁੰਦੇ ਰਹਿਣੇ ਚਾਹੀਦੇ ਹਨ ਤਾਂ ਜੋ ਸੂਬੇ ਵਿੱਚ ਫੂਡ ਪ੍ਰੋਸੈਸਿੰਗ ਖੇਤਰ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਸੁਖਜੀਤ ਸਟਾਰਚ ਐਂਡ ਕੈਮੀਕਲਜ਼ ਲਿਮਿਟਡ ਵੱਲੋਂ ਬੋਲਦਿਆਂ ਸ੍ਰੀ ਭਵਦੀਪ ਸਰਦਾਨਾ ਨੇ ਕਿਹਾ ਕਿ ਉਹ ਫਗਵਾੜਾ ਨੇੜੇ ਮੈਗਾ ਫੂਡ ਪਾਰਕ ਲਗਾ ਰਹੇ ਹਨ। ਉਨ੍ਹਾਂ ਸ੍ਰੀ ਅਰੋੜਾ ਨੂੰ ਅਪੀਲ ਕੀਤੀ ਕਿ ਸੂਬੇ ਵਿੱਚ ਕਣਕ ਝੋਨੇ ਦੀ ਬਿਜਾਏ ਮੱਕੀ ਉਤਪਾਦਨ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ, ਜਿਸ ਨਾਲ ਸੂਬੇ ਵਿੱਚ ਹੋਰ ਉਦਯੋਗ ਵਿਕਸਤ ਹੋਣਗੇ। ਆਈ. ਟੀ. ਸੀ. ਲਿਮਿਟਡ ਵੱਲੋਂ ਸ੍ਰੀ ਸੰਜੇ ਸਿੰਘਲ ਨੇ ਕਿਹਾ ਕਿ ਕੰਪਨੀ ਨੇ ਪਿੱਛੇ ਜਿਹੇ ਨਵੇਂ ਜੂਸ ਉਤਪਾਦ, ਬਿਸਕੁਟ ਅਤੇ ਹੋਰ ਉਤਪ

Leave a Reply

Your email address will not be published. Required fields are marked *

*