Home » Punjab » ਟ੍ਰੈਫਿਕ ਨਿਯਮਾ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਣ

ਟ੍ਰੈਫਿਕ ਨਿਯਮਾ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਣ

ਲੁਧਿਆਣਾ ;  ਟਰੈਫਿਕ ਪੁਲਿਸ ਲੁਧਿਆਣਾ ਦੇ ਸੀਨੀਅਰ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਏ.ਐਸ.ਆਈ. ਮਲਕੀਤ ਸਿੰਘ(ਟਰੈਫਿਕ ਪੁਲਿਸ) ਨੇ ਪੁਲਿਸ ਪਾਰਟੀ ਨਾਲ ਵੀਰ ਪੈਲੇਸ ਚੋਕ, ਚੰਡੀਗੜ੍ਹ ਰੋਡ ਤੇ ਨਾਕਾ ਲਗਾ ਕੇ ਟ੍ਰੈਫਿਕ ਨਿਯਮਾਂ ਦੀ ਉਲੰਗਣਾ ਕਰਨ ਵਾਲਿਆਂ ਦੇ ਚਲਾਨ ਕੱਟੇ। ਜਿਸ ਵਿਚ ਬਿਨਾ ਹੈਲਮੇਟ, ਰੇੱਡ ਲਾਈਟ ਜੰਪ,ਅਧੂਰੇ ਦਸਤਾਵੇਜ ਦੇ ਚਾਲਾਨ ਕੱਟੇ ਗਏ। ਮੌਕੇ ਤੇ ਏ.ਐਸ.ਆਈ. ਮਲਕੀਤ ਸਿੰਘ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਨਾਕੇ ਦੌਰਾਨ ਜਿਥੇ ਨਿਯਮ ਤੋੜਨ ਵਾਲਿਆਂ ਦੇ ਚਲਾਨ ਕੱਟੇ, ਉਥੇ ਨਾਲ ਕੁਝ ਨੂੰ ਵਾਰਨਿੰਗ ਦੇ ਕੇ ਛੱਡਿਆ। ਓਹਨਾ ਕਿਹਾ ਕਿ ਅੱਜ ਹੀ ਓਹਨਾ ਨੇ ਵੀਰ ਪੈਲਸ ਚੋਕ ਦੀਆਂ ਰੇਡ ਲਾਈਟਾਂ ਠੀਕ ਕਰਵਾਈਆਂ ਹਨ। ਜਿਥੇ ਕਿ ਟ੍ਰੈਫਿਕ ਸਮੱਸਿਆ ਬਹੁਤ ਵੱਧ ਗਈ ਸੀ। ਇਸ ਮੌਕੇ ਤੇ ਏ.ਐਸ.ਆਈ. ਮਲਕੀਤ ਸਿੰਘ, ਹੈਡ ਕਾਂਸਟੇਬਲ ਸੁਖਜੀਤ ਸਿੰਘ, ਸਿਮਰਨਜੀਤ ਸਿੰਘ, ਦਵਿੰਦਰ ਸਿੰਘ ਅਤੇ ਕਾਂਸਟੇਬਲ ਸੁਖਜੀਤ ਸਿੰਘ ਮੌਜੂਦ ਸਨ

Leave a Reply

Your email address will not be published. Required fields are marked *

*