Home » Punjab » ਐਨਰਜੀ ਗਾਰਡੀਅਨ ਸੰਸਥਾ ਹਮੇਸ਼ਾ ਤੋਂ ਲੜਕੀਆਂ ਤੇ ਸਮਾਜ ਵਿੱਚ ਹੋ ਰਹੇ ਸ਼ੋਸ਼ਣ ਦੇ ਖਿਲਾਫ ਆਵਾਜ ਬੁਲੰਦ ਕਰਦੀ ਆਈ ਹੈ-ਮੁਹਿੰਦਰਾ,ਕਲਸੀ

ਐਨਰਜੀ ਗਾਰਡੀਅਨ ਸੰਸਥਾ ਹਮੇਸ਼ਾ ਤੋਂ ਲੜਕੀਆਂ ਤੇ ਸਮਾਜ ਵਿੱਚ ਹੋ ਰਹੇ ਸ਼ੋਸ਼ਣ ਦੇ ਖਿਲਾਫ ਆਵਾਜ ਬੁਲੰਦ ਕਰਦੀ ਆਈ ਹੈ-ਮੁਹਿੰਦਰਾ,ਕਲਸੀ

ਲੁਧਿਆਣਾ (ਬਲਵੀਰ ਸਿੰਘ, ਸੰਜੇ ਰਾਓ) ਐਨਰਜੀ ਗਾਰਡੀਅਨ ਸੰਸਥਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪੰਚਕੁਲਾ ਵਿਖੇ ਲੜਕੀਆਂ ਲਈ ਸਵੈ ਰੱਖਿਆ ਤਕਨੀਕਾਂ ‘ਤੇ ਸੈਮੀਨਾਰ ਦਾ ਆਯੋਜਨ ਕੀਤਾ। ਲੜਕੀਆਂ ਨੂੰ ਮੁਸ਼ਕਲ ਹਾਲਾਤ ਵਿੱਚ ਆਪਣੀ ਜਾਨ ਬਚਾਉਣ ਲਈ ਸਿਖਲਾਈ ਦਿੱਤੀ ਗਈ ਕਰੀਬ 200 ਲੜਕੀਆਂ ਨੇ ਪ੍ਰੋਗਰਾਮ ਵਿਚ ਹਿੱਸਾ ਲਿਆ। ਇਸ ਤਕਨੀਕ ਨੂੰ ਬੀ.ਐਸ. ਹਾਂਡਾ ਅਤੇ ਉਨ੍ਹਾਂ ਦੀ ਟੀਮ, ਬਲੈਕ ਬੈਲਟ, ਨੈਸ਼ਨਲ ਟ੍ਰੇਨਰ ਐਂਡ ਰੈਫਰੀ, ਟੀਕਵੂਡ ਫੈਡਰੇਸ਼ਨ ਆਫ ਇੰਡੀਆ, ਨੇ ਐਨਰਜੀ ਗਾਰਡੀਅਨ ਸੰਸਥਾ ਦੀ ਬੇਨਤੀ ‘ਤੇ ਸਿਖਾਇਆ। ਸੰਸਥਾ ਦੇ ਪ੍ਰਧਾਨ ਰਿਤੇਸ਼ ਮੁਹਿੰਦਰਾ ਅਤੇ ਸਕੱਤਰ ਐਡਵੋਕੇਟ ਵਿਜੇ ਕੁਮਾਰ ਕਲਸੀ ਨੇ ਕਿਹਾ ਕਿ ਕਿਸੇ ਵੀ ਸਥਿਤੀ ਵਿੱਚ ਆਪਣੇ ਆਪ ਨੂੰ ਬਚਾਉਣ ਲਈ ਸਾਡੇ ਦੇਸ਼ ਦੀਆਂ ਲੜਕੀਆਂ ਨੂੰ ਸਿਖਲਾਈ ਦੀ ਬਹੁਤ ਲੋੜ ਹੈ

Leave a Reply

Your email address will not be published. Required fields are marked *

*