Home » Exclusive » ਐਨਰਜੀ ਗਾਰਡੀਅਨ ਸੰਸਥਾ ਵੱਲੋ ਸਰਕਾਰੀ ਸਕੂਲ ਵਿੱਚ ਆਰ.ਉ ਪਲਾਂਟ ਲਗਾਇਆ ਗਿਆ

ਐਨਰਜੀ ਗਾਰਡੀਅਨ ਸੰਸਥਾ ਵੱਲੋ ਸਰਕਾਰੀ ਸਕੂਲ ਵਿੱਚ ਆਰ.ਉ ਪਲਾਂਟ ਲਗਾਇਆ ਗਿਆ


ਲੁਧਿਆਣਾ(ਜਸਵੀਰ ਕਲੋਤਰਾ)ਐਂਨਰਜੀ ਗਾਰਡੀਅਨ ਸੰਸਥਾਂ ਨੇ ਪਿੰਡ ਫਾਂਬੜਾ, ਲੁਧਿਆਣਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਇਕ ਆਰ.ਓ. ਪਲਾਂਟ ਲਗਾਇਆ।ਸੰਸਥਾ ਦੇ ਪ੍ਰਧਾਨ ਨੇ ਦੱਸਿਆ ਕਿ ਸਕੂਲੀ ਬੱਚੇ ਗੰਦੇ ਪਾਣੀ ਦੇ ਕਾਰਨ ਪਾਣੀ ਤੋਂ ਪੈਦਾ ਹੋ ਰਹੀਆ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਸਨ ਅਤੇ ਇਸ ਲਈ ਬੱਚਿਆ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਅਤੇ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਸਕੂਲ ਵਿਚ 750 ਲੀਟਰ ਦੀ ਸਮਰੱਥਾ ਵਾਲਾ ਇਕ ਆਰ ਓ ਪਲਾਂਟ ਲਗਾਇਆ ਗਿਆ।ਪ੍ਰਧਾਨ ਸ਼੍ਰੀ ਰਿਤੇਸ਼ ਮੋਹਿੰਦਰਾ ਅਤੇ ਸਕੱਤਰ ਵਿਜੈ ਕੁਮਾਰ ਕਲਸੀ ਨੇ ਸਕੂਲ ਦੇ ਪ੍ਰਿੰਸੀਪਲ ਨੂੰ ਹੋਰ ਸਹਾਇਤਾ ਦੇਣ ਦਾ ਯਕੀਨ ਦਿਵਾਇਆ ਅਤੇ ਭਰੋਸਾ ਦਿਵਾਇਆ ਕਿ ਉਹ ਇਮਾਰਤ ਵਿਚ ਵਧੇਰੇ ਕਲਾਸਰੂਮ ਬਣਾਉਣ ਚ ਮਦਦ ਕਰਨਗੇ।

Leave a Reply

Your email address will not be published. Required fields are marked *

*