Home » National » ਸੂਬੇ ‘ਚ ਹਰੇਕ ਉਦਯੋਗ ਦੀ ਲੋੜ ਅਨੁਸਾਰ ਸਕਿੱਲ ਸੈਂਟਰ ਖੋਲੇ ਜਾਣਗੇ-ਤਕਨੀਕੀ ਸਿੱਖਿਆ ਅਤੇ ਸਿਖ਼ਲਾਈ ਮੰਤਰੀ

ਸੂਬੇ ‘ਚ ਹਰੇਕ ਉਦਯੋਗ ਦੀ ਲੋੜ ਅਨੁਸਾਰ ਸਕਿੱਲ ਸੈਂਟਰ ਖੋਲੇ ਜਾਣਗੇ-ਤਕਨੀਕੀ ਸਿੱਖਿਆ ਅਤੇ ਸਿਖ਼ਲਾਈ ਮੰਤਰੀ

ਸੂਬੇ ‘ਚ ਹਰੇਕ ਉਦਯੋਗ ਦੀ ਲੋੜ ਅਨੁਸਾਰ ਸਕਿੱਲ ਸੈਂਟਰ ਖੋਲੇ ਜਾਣਗੇ-ਤਕਨੀਕੀ ਸਿੱਖਿਆ ਅਤੇ ਸਿਖ਼ਲਾਈ ਮੰਤਰੀ

 

-ਉਦਯੋਗਾਂ ਦੀ ਲੋੜ ਮੁਤਾਬਿਕ ਆਈ.ਟੀ.ਆਈਜ਼ ਦੇ ਸਿਲੇਬਸ ਨੂੰ ਅਪਗ੍ਰੇਡ ਕੀਤਾ ਜਾਵੇਗਾ-ਚਰਨਜੀਤ ਸਿੰਘ ਚੰਨੀ

 

ਮੈਗਾ ਰੋਜ਼ਗਾਰ ਮੇਲੇ ਵਿੱਚ 73 ਨਾਮੀਂ ਉਦਯੋਗਿਕ ਇਕਾਈਆਂ ਨੇ ਭਾਗ ਲਿਆ ਅਤੇ 1680 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ

 

ਚੰਨੀ ਵੱਲੋਂ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਦੇ ਉੱਦਮ ਦੀ ਸ਼ਲਾਘਾ ਅਤੇ ਹੋਰਨਾਂ ਐਸੋਸੀਏਸ਼ਨਾਂ ਨੂੰ ਵੀ ਅਜਿਹੇ ਰੋਜ਼ਗਾਰ ਮੇਲੇ ਲਗਾਉਣ ਦੀ ਅਪੀਲ

 

ਲੁਧਿਆਣਾ (ਜਸਵੀਰ ਕਲੋਤਰਾ)-ਤਕਨੀਕੀ ਸਿੱਖਿਆ ਅਤੇ ਸਨਅਤੀ ਸਿਖ਼ਲਾਈ ਮੰਤਰੀ ਪੰਜਾਬ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਮਾਹਿਰ ਅਤੇ ਪੂਰੀ ਤਰ੍ਹਾਂ ਸਕਿੱਲਡ ਕਾਮੇ ਪੈਦਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਜਲਦੀ ਹੀ ਹਰੇਕ ਉਦਯੋਗ ਦੀ ਲੋੜ• ਅਨੁਸਾਰ ਨਵੇਂ ਸਕਿੱਲ ਡਿਵੈੱਲਪਮੈਂਟ ਸੈਂਟਰ ਖੋਲੇ ਜਾਣਗੇ ਤਾਂ ਜੋ ਉਦਯੋਗਾਂ ਲਈ ਕਾਮਿਆਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ ਅਤੇ ਨੌਜਵਾਨਾਂ ਨੂੰ ਚੰਗੇ ਤਨਖਾਹ ਪੈਕੇਜ਼ ਮਿਲ ਸਕਣ।

ਸ੍ਰੀ ਚੰਨੀ ਨੇ ਅੱਜ ਇੱਥੇ ਮੈਗਾ ਜਾਬ ਫੇਅਰ ਦਾ ਉਦਘਾਟਨ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕੀਤਾ। ਇਸ ਰੋਜ਼ਗਾਰ ਮੇਲੇ ਵਿੱਚ 73 ਨਾਮੀਂ ਉਦਯੋਗਿਕ ਇਕਾਈਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਅਤੇ 3800 ਤੋਂ ਵੱਧ ਨੌਜਵਾਨਾਂ ਨੇ ਆਪਣੇ ਆਪ ਨੂੰ ਰਜਿਸਟਰਡ ਕੀਤਾ, ਜਿਨ੍ਹਾਂ ਵਿੱਚੋਂ 1680 ਤੋਂ ਵੱਧ ਨੌਜਵਾਨਾਂ ਨੂੰ ਵੱਖ-ਵੱਖ ਟਰੇਡਾਂ ਵਿੱਚ ਨਿਯੁਕਤੀ ਪੱਤਰ ਦਿੱਤੇ ਗਏ। ਇਹਨਾਂ ਵਿੱਚ ਵੈਲਡਰ, ਫਿੱਟਰ, ਇਲੈਕਟ੍ਰੀਸ਼ੀਅਨ, ਕੰਪਿਊਟਰ ਓਪਰੇਟਰ, ਸੇਲਜ਼ ਐਸੋਸੀਏਟ, ਟਰਨਰ, ਅਕਾਊਟਸ ਅਤੇ ਹੋਰ ਦੂਸਰੇ ਟਰੇਡ ਸ਼ਾਮਿਲ ਸਨ।

ਸ੍ਰੀ ਚੰਨੀ ਨੇ ਦੱਸਿਆ ਕਿ ਨਵੇਂ ਸਕਿੱਲ ਡਿਵੈੱਲਪਮੈਂਟ ਸੈਂਟਰਾਂ ਵਿੱਚ ਨੌਜਵਾਨਾਂ ਨੂੰ ਪੂਰੀ ਤਰ੍ਹਾਂ ਮਾਹਿਰ ਬਣਾਉਣ ਲਈ ਵੱਖ-ਵੱਖ ਟਰੇਡਜ਼ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਟਰੇਨਿੰਗ ਉਪਰੰਤ ਨੌਜਵਾਨਾਂ ਨੂੰ ਜਿੱਥੇ ਵਧੀਆ ਤਨਖਾਹ ਪੈਕੇਜ਼ ਮਿਲੇਗਾ, ਉਥੇ ਕੰਪਨੀਆਂ ਨੂੰ ਪੂਰੀ ਤਰ੍ਹਾਂ ਨਿਪੁੰਨ ਕਾਮਾ ਮਿਲ ਸਕੇਗਾ। ਜਲਦੀ ਹੀ ਸੂਬੇ ਦੀਆਂ ਆਈ.ਟੀ.ਆਈਜ਼ ਦੇ ਸਿਲੇਬਸ ਨੂੰ ਉਦਯੋਗਾਂ ਦੀ ਲੋੜ• ਮੁਤਾਬਿਕ ਅਪਗ੍ਰੇਡ ਕੀਤਾ ਜਾਵੇਗਾ।

Leave a Reply

Your email address will not be published. Required fields are marked *

*