Home » Punjab » ਬਰੈੱਡ ਦੀਆਂ ਵਧੀਆ ਕੀਮਤਾਂ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ

ਬਰੈੱਡ ਦੀਆਂ ਵਧੀਆ ਕੀਮਤਾਂ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ

ਬਰੈੱਡ ਦੀਆਂ ਵਧੀਆ ਕੀਮਤਾਂ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ

ਕੈਪਟਨ ਸਰਕਾਰ ਨੇ ਬਰੈੱਡ ਦੀ ਕੀਮਤ ਵਧਾ ਕੇ ਆਮ ਜਨਤਾ ਦੇ ਪੇਟ ਤੇ ਬਾਰ ਕੀਤਾ – ਰਾਕੇਸ਼ ਭਾਟੀਆ

ਲੁਧਿਆਣਾ:(ਪਵਨ ਕੁਮਾਰ)ਵਾਰਡ ਨੰ 80 ਚ ਲੋਕਾਂ ਨੇ ਸਮਾਜ ਸੇਵਕ ਅਤੇ ਭਾਜਪਾ ਨੇਤਾ ਐਡਵੋਕੇਟ ਰਾਕੇਸ਼ ਭਾਟੀਆ ਦੀ ਅਗਵਾਈ ਹੇਠ ਬਰੈੱਡ ਦੀਆਂ ਵਧੀਆ ਹੋਈਆ ਕੀਮਤਾਂ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਦੱਸਿਆ ਕਿ ਇਕੱਠੇ ਪੰਜ ਰੁਪਏ ਬਰੈੱਡ ਦੀ ਕੀਮਤ ਵਧਾਉਣਾ ਬਹੁਤ ਹੀ ਗਲਤ ਗੱਲ ਹੈ ਇਹ ਆਮ ਜਨਤਾ ਦੀ ਕਮਰ ਤੋੜਨ ਬਰਾਬਰ ਹੈ ਕਾਂਗਰਸ ਸਰਕਾਰ ਦੇ ਰਾਜ ਵਿੱਚ ਲੋਕਾਂ ਨਾਲ ਧੱਕਾ ਹੋ ਰਿਹਾ ਹੈ।ਇਸ ਮੋਕੇ ਰਾਕੇਸ਼ ਭਾਟੀਆ ਨੇ ਕਿਹਾ ਕਿ ਸਰਕਾਰ ਨੇ ਬਰੈੱਡ ਦੀ ਕੀਮਤ ਵਧਾ ਕੇ ਆਮ ਜਨਤਾ ਦੇ ਪੇਟ ਤੇ ਬਾਰ ਕੀਤਾ ਹੈ ਕਿਉਂਕਿ ਕੁਝ ਲੋਕ ਵਿਚਾਰੇ ਆਟੇ ਦੀ ਕੀਮਤ ਨਹੀਂ ਭਰ ਸਕਦੇ ਨਾ ਉਨ੍ਹਾਂ ਕੋਲ ਰੋਟੀ ਪਕਾਉਣ ਦਾ ਕੋਈ ਸਾਧਨ ਹੈ ਸੜਕਾਂ ਤੇ ਪਏ ਬੇਸਹਾਰਾ ਲੋਕ ਬਰੈੱਡ ਖਾ ਕੇ ਗੁਜ਼ਾਰਾ ਕਰਦੇ ਸਨ ਜਿਸਦੇ ਪੰਜ ਰੁਪਏ ਵਧਾ ਕੇ ਉਨ੍ਹਾਂ ਦੇ ਮੂੰਹ ਚੋ ਨਿਵਾਲਾ ਖੋਹਣ ਦੀ ਗੱਲ ਕੀਤੀ ਹੈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਰੈੱਡ ਦੀਆਂ ਵਧੀਆ ਕੀਮਤਾਂ ਨੂੰ ਵਾਪਿਸ ਲਵੇ ਤਾਂ ਜੋ ਗਰੀਬ ਹੈ ਉਸਨੂੰ ਆਪਣਾ ਪੇਟ ਭਰਨ ਚ ਦਿੱਕਤ ਨਾ ਆਵੇ।ਮਨੋਹਰ ਲਾਲ,ਜਸਵਿੰਦਰ ਕੋਰ,ਰਮੇਸ਼ ਠਾਕੁਰ,ਅਮਰਜੀਤ ਕੋਰ,ਤਰਲੋਕ ਘਈ,ਜਸਵਿੰਦਰ ਸਿੰਘ ਆਦਿ ਸ਼ਾਮਿਲ ਹੋਏ।

Leave a Reply

Your email address will not be published. Required fields are marked *

*