Home » Punjab » ਕੁਰਾਨ ਸਰੀਫ ਦੀ ਬੇਅਦਬੀ ਦਾ ਮਾਮਲਾ ਅਇਆ ਸਾਹਮਣੇ

ਕੁਰਾਨ ਸਰੀਫ ਦੀ ਬੇਅਦਬੀ ਦਾ ਮਾਮਲਾ ਅਇਆ ਸਾਹਮਣੇ


ਲੁਧਿਆਣਾ (JT NEWS TEAM),20 ਅਗਸਤ:- ਅੱਜ ਫਿਰ ਪੰਜਾਬ ਵਿੱਚ ਕੁਰਾਨ ਸਰੀਫ ਦੀ ਬੇਅਦਬੀ ਦਾ ਇਕ ਮਾਮਲਾ ਸਾਹਮਣੇ ਆਇਆ। ਇਹ ਮਾਮਲਾ ਹੈ ਮਲੇਰਕੋਟਲਾ ਸ਼ਹਿਰ ਦਾ ਜਿਥੇ ਬੱਸ ਸਟੈਂਡ ਤੋਂ ਸਬਜ਼ੀ ਮੰਡੀ ਦੇ ਰੋਡ ਤੇ ਕੁਰਾਨ ਸਰੀਫ ਦੇ ਫਟੇ ਹੋਏ ਪੰਨੇ ਮਿਲੇ ਹਨ। ਇਸ ਨਾਲ ਸ਼ਹਿਰ ਦਾ ਮਾਹੌਲ ਤਣਾਅਪੂਰਨ ਹੋ ਗਿਆ ਹੈ। ਇਸ ਸੰਬੰਧੀ ਇਲਾਕੇ ਦੇ ਲੋਕਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਸਭ ਪੰਜਾਬ ਦਾ ਮਾਹੌਲ ਵਿਗਾੜਨ ਲਈ ਰਚੀ ਗਈ ਕਿਸੇ ਸਾਜਿਸ਼ ਦਾ ਹਿੱਸਾ ਲੱਗਦਾ ਹੈ, ਕਿਉਂਕਿ ਕੁਝ ਹੀ ਦਿਨਾਂ ਬਾਅਦ ਬੱਕਰੀਦ ਹੈ ਤੇ ਉਸ ਤੋ ਬਾਅਦ ਦੁਸਹਿਰਾ ਤੇ ਦੀਵਾਲੀ। ਜੇਕਰ ਹੁਣ ਮਾਹੌਲ ਵਿਗੜਿਆ ਤਾਂ ਇਸ ਦੇ ਭਿਆਨਕ ਸਿੱਟੇ ਸਾਹਮਣੇ ਆ ਸਕਦੇ ਹਨ। ਇਸ ਲਈ ਪ੍ਰਸ਼ਾਸਨ ਨੂੰ ਇਸ ਮਾਮਲੇ ਪ੍ਰਤੀ ਗੰਭੀਰਤਾ ਦਿਖਾਉਂਦੇ ਹੋਏ ਜਲਦ ਹੀ ਹੱਲ ਕਰ ਲਿਆ ਜਾਣਾ ਚਾਹੀਦਾ ਹੈ।
ਨਹੀਂ ਵਿਗੜਨ ਦਿੱਤਾ ਜਾਵੇਗਾ ਸ਼ਹਿਰ ਦਾ ਮਾਹੌਲ: ਪੁਲਿਸ
ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਕਿਸੇ ਵੀ ਗਲਤ ਅਨਸਰ ਨੂੰ ਸ਼ਹਿਰ ਦਾ ਮਾਹੌਲ ਖਰਾਬ ਕਰਨ ਨਹੀਂ ਦਿੱਤਾ ਜਾਵੇਗਾ। ਜਲਦੀ ਹੀ ਦੋਸ਼ੀਆ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *

*