Home » News » Crime » ਗੁਰਜੋਤ ਗਰਚਾ ਨੇ ਲਈ ਰੁਪਿੰਦਰ ਗਾਂਧੀ ਦੇ ਭਰਾ ਮਿੰਦੀ ਦੇ ਕਤਲ ਦੀ ਜਿੰਮੇਵਾਰੀ

ਗੁਰਜੋਤ ਗਰਚਾ ਨੇ ਲਈ ਰੁਪਿੰਦਰ ਗਾਂਧੀ ਦੇ ਭਰਾ ਮਿੰਦੀ ਦੇ ਕਤਲ ਦੀ ਜਿੰਮੇਵਾਰੀ

ਆਪਣੀ ਫੇਸਬੁੱਕ ਤੇ ਕੀਤਾ ਖੁਲਾਸਾ

ਖੰਨਾ/ਲੁਧਿਆਣਾ,(JT NEWS TEAM) 21 ਅਗਸਤ : ਐਤਵਾਰ ਨੂੰ ਖੰਨਾ ਨੇੜੇ ਪਿੰਡ ਰਸੂਲੜਾ ਵਿਚ ਗੈਂਗਸਟਰ ਸਵ. ਰੁਪਿੰਦਰ ਗਾਂਧੀ ਦੇ ਭਰਾ ਮਨਵਿੰਦਰ ਮਿੰਦੀ ਦੇ ਕਤਲ ਦੀ ਗੁੱਥੀ ਸੁਲਝਾਉਣ ਵਿੱਚ ਹਾਲੇ ਪੰਜਾਬ ਪੁਲਿਸ ਨੇ ਜਾਂਚ ਸ਼ੁਰੂ ਹੀ ਕੀਤੀ ਹੈ ਪਰ ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਗੁਰਜੋਤ ਗਰਚਾ ਨੇ ਆਪਣੇ ਸਿਰ ਲੈ ਵੀ ਲਈ ਹੈ। ਗੁਰਜੋਤ ਗਰਚਾ ਨੇ ਆਪਣੀ ਫੇਸਬੁਕ ਉਪਰ ਇਸ ਦੀ ਜ਼ਿੰਮੇਵਾਰੀ ਲੈਂਦੇ ਹੋਏ ਲਿਖਿਆ ਹੈ ਕਿ ‘ਮੈਂ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਹੜਾ ਮਿੰਦੀ ਦਾ ਕਤਲ ਹੋਇਆ ਇਸ ਵਿਚ ਮੇਰਾ ਅਤੇ ਮੇਰੇ ਵੀਰ ਰਿੰਦਾ ਸੰਧੂ ਦਾ ਰੋਲ ਹੈ। ਹੋਰ ਕਿਸੇ ਦਾ ਵੀ ਇਸ ਵਿਚ ਕੋਈ ਹੱਥ ਨਹੀਂ ਹੈ। ਰਿੰਦਾ ਉਹ ਯਾਰਾਂ ਦਾ ਯਾਰ ਹੈ ਜਿਹੜਾ ਪੁੱਤ ਕੋਈ-ਕੋਈ ਮਾਂ ਹੀ ਜੰਮਦੀ ਹੈ। ਨਾਲ ਹੀ ਮੈਂ ਪੁਲਸ ਨੂੰ ਇਹ ਬੇਨਤੀ ਕਰਦਾ ਹਾਂ ਕਿ ਕਿਸੇ ਵੀ ਮੇਰੇ ਯਾਰ ਦੋਸਤ ਨਾਲ ਨਜਾਇਜ਼ ਨਾ ਕੀਤੀ ਜਾਵੇ ਕਿਉਂਕਿ ਜਿਹੜਾ ਮੇਰੇ ‘ਤੇ ਪਹਿਲਾ ਪਰਚਾ ਹੋਇਆ ਸੀ, ਉਹ ਬਿਲਕੁਲ ਪੁਲਸ ਨੇ ਨਜਾਇਜ਼ ਕੀਤਾ ਸੀ। ਉਸ ਇਕ ਨਜਾਇਜ਼ ਪਰਚਾ ਜਿਸ ਨੇ ਮੈਨੂੰ ਨਾਰਮਲ ਲਾਈਫ ਵਿਚ ਵਾਪਸ ਨਹੀਂ ਜਾਣ ਦਿੱਤਾ। ਮੈਂ ਨਹੀਂ ਚਾਹੁੰਦਾ ਕਿ ਕਿਸੇ ਦੇ ਪੁੱਤ ਨਾਲ ਮੇਰੇ ਵਾਂਗ ਹੋਵੇ। ਮਿੰਦੀ ਨੂੰ ਮਾਰਨ ਦਾ ਕਾਰਨ ਇਹ ਸੀ ਕਿ ਉਸ ਨੇ ਅੱਜ ਤੱਕ ਜਾਂ ਆਪਣੇ ਭਰਾ ਗਾਂਧੀ ਦਾ ਨਾਮ ਵਰਤਿਆ ਜਾਂ ਯਾਰ ਵਰਤੇ ਹਨ ਇਹ ਸਭ ਨੂੰ ਪਤਾ ਹੈ। ਇਸ ਇਨਸਾਨ ਨੇ ਆਪਣੀ ਫ੍ਰੀ ਦੀ ਪਬਲੀਸਿਟੀ ਲਈ ਅਤੇ ਸਕੂਲ ਟਿਊਸ਼ਨਾਂ ਦੇ ਵੀ ਪ੍ਰਧਾਨ ਲਾਏ। ਇਸ ਨੇ ਇਹ ਵੀ ਨਹੀਂ ਸੋਚਿਆ ਕਿ ਮੈਂ ਕਿਸੇ ਦੇ ਬੱਚਿਆਂ ਨੂੰ ਕਿਸ ਰਸਤੇ ‘ਤੇ ਪਾ ਰਿਹਾ ਹਾਂ।
ਜਿਸ ਦਿਨ ਰਵੀ ਬਾਈ ਤੋਂ ਗਲਤੀ ਨਾਲ ਗੋਲੀ ਵੱਜੀ ਇਨ੍ਹਾਂ ਨੇ ਉਦੋਂ ਵੀ ਝੂਠਾ ਰੌਲਾ ਪਾਇਆ ਕਿ ਅਸੀਂ ਗਰਚਿਆਂ ਦੇ ਗੋਲੀ ਮਾਰੀ। ਸੱਚ ਇਹ ਸੀ ਕਿ ਇਹ ਤਾਂ ਗੋਲੀ ਚੱਲੀ ‘ਤੇ ਆਪਣੇ ਨਾਲ ਦੇ ਇਕੱਲੇ ਨੂੰ ਵੀ ਛੱਡ ਕੇ ਭੱਜ ਗਏ ਸੀ। ਜੇ ਕਿਸੇ ਨੂੰ ਮਿੰਦੀ ਦੀ ਮੌਤ ਦਾ ਜ਼ਿਆਦਾ ਦੁੱਖ ਹੈ ਤਾਂ ਉਹ ਇਥੇ ਮੈਸੇਜ ਕਰ ਸਕਦਾ। ਉਹਨੂੰ ਵੀ ਜਲਦੀ ਮਿਲ ਲਵਾਂਗੇ।
ਜ਼ੁਬਾਨ ਫਤਹਿ…..
ਜਹਾਨ ਫਤਹਿ……..
ਹਰ ਮੈਦਾਨ ਫਤਹਿ…..
(ਰਵੀ ਸਰਪੰਚ)

ਬੇਸ਼ੱਕ ਗੁਰਜੋਤ ਨੇ ਆਪਣੀ ਫੇਸਬੁਕ ਉਪਰ ਮਨਵਿੰਦਰ ਮਿੰਦੀ ਦੇ ਕਤਲ ਦਾ ਦੁੱਖ ਮਨਾਉਣ ਵਾਲਿਆਂ ਨੂੰ ਸਿੱਧੇ ਤੌਰ ‘ਤੇ ਧਮਕੀ ਦਿੰਦਿਆਂ ਉਨ੍ਹਾਂ ਨੂੰ ਆਪਣੇ ਨਾਮ ਕੁਮੈਂਟ ਬਾਕਸ ਵਿਚ ਪਾਉਣ ਲਈ ਕਿਹਾ ਹੈ,ਸ਼ਪਰ ਬਾਵਜੂਦ ਇਸ ਦੇ ਰੁਪਿੰਦਰ ਗਾਂਧੀ ਅਤੇ ਮਨਵਿੰਦਰ ਮਿੰਦੀ ਦੇ ਸਮਰਥਕ ਉਸ ਨੂੰ ਕੁਮੈਂਟ ਕਰਕੇ ਵੰਗਾਰ ਰਹੇ ਹਨ। ਹੁਣ ਦੇਖਣਾ ਇਹ ਹੈ ਕਿ ਕਿਤੇ ਇਹ ਗੈਂਗਵਾਰ ਦੀ ਸ਼ੁਰੂਆਤ ਤਾਂ ਨਹੀਂ।

Leave a Reply

Your email address will not be published. Required fields are marked *

*