Home » News » Crime » ਚੋਰੀ ਦੇ ਮੋਬਾਇਲਾਂ ਸਮੇਤ ਇਕ ਦੋਸ਼ੀ ਕਾਬੂ, ਦੂਸਰਾ ਭੱਜਣ ਵਿਚ ਸਫਲ।

ਚੋਰੀ ਦੇ ਮੋਬਾਇਲਾਂ ਸਮੇਤ ਇਕ ਦੋਸ਼ੀ ਕਾਬੂ, ਦੂਸਰਾ ਭੱਜਣ ਵਿਚ ਸਫਲ।


ਲੁਧਿਆਣਾ (JT NEWS TEAM), 23 ਅਗਸਤ:- ਮੋਬਾਇਲ ਚੋਰੀ ਕਰਨ ਦੇ ਦੋਸ਼ ਵਿਚ ਬਸਤੀ ਜੋਧੇਵਾਲ ਦੇ ਅਧੀਨ ਪੈਂਦੀ ਚੌਕੀ ਟਿੱਬਾ ਰੋਡ ਦੀ ਪੁਲਿਸ ਨੇ ਇਕ ਆਰੋਪੀ ਨੂੰ ਕਾਬੂ ਕਰਨ ਵਿਚ ਕਾਮਯਾਬੀ ਪ੍ਰਾਪਤ ਕੀਤੀ ਹੈ। ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਕਪਿਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਕੋਲ ਵਿਨੋਦ ਕੁਮਾਰ ਵਾਸੀ ਇਕਬਾਲ ਨਗਰ ਟਿੱਬਾ ਰੋਡ ਨੇ ਸ਼ਿਕਾਇਤ ਦਰਜ ਕਰਵਾਈ ਸੀ, ਕਿ ਬੀਤੀ 20 ਤਰੀਕ ਨੂੰ ਮੇਰੇ ਘਰ ਤੋਂ 2 ਮੋਬਾਇਲ ਚੋਰੀ ਹੋ ਗਏ ਹਨ। ਜਿਸ ਤੇ ਵਿਨੋਦ ਨੂੰ ਬੋਨੂੰ ਅਤੇ ਸੋਨੂੰ ਵਾਸੀ ਈ.ਡਬਲਯੂ.ਐਸ ਕਲੋਨੀ ਉਪਰ ਸ਼ੱਕ ਜਾਹਿਰ ਕੀਤਾ। ਜਿਸ ਤੇ ਪੁਲਿਸ ਨੇ ਤੁਰੰਤ ਇਹਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਰਮੇਸ਼ ਨਗਰ ਟਾਵਰ ਲਾਇਨ ਕੋਲ ਨਾਕੇਬੰਦੀ ਦੇ ਦੌਰਾਨ ਪੁਲਿਸ ਪਾਰਟੀ ਨੇ ਪੈਦਲ ਆ ਰਹੇ ਬੋਨੂੰ ਨੂੰ 2 ਮੋਬਾਇਲਾਂ ਸਮੇਤ ਕਾਬੂ ਕਰ ਲਿਆ ਅਤੇ ਉਸਦੀ ਨਿਸ਼ਾਨਦੇਹੀ ਤੇ 3 ਮੋਬਾਇਲ ਹੋਰ ਵੀ ਬਰਾਮਦ ਕੀਤੇ । ਜੋ ਉਸ ਨੇ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਸਨ। ਬੋਨੂੰ ਦਾ ਦੋਸਤ ਸੋਨੂੰ ਭੱਜਣ ਵਿਚ ਕਾਮਯਾਬ ਹੋ ਗਿਆ। ਜਿਸ ਦੀ ਭਾਲ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਉਸ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਬੋਨੂੰ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਪੁੱਛਗਿਛ ਕੀਤੀ ਜਾ ਰਹੀ ਹੈ, ਜਿਸ ਨਾਲ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *

*