Home » Punjab » ਪੁਲਿਸ ਕਮਿਸ਼ਨਰ ਤੋਂ ਕੀਤੀ ਇਨਸਾਫ ਦੀ ਮੰਗ

ਪੁਲਿਸ ਕਮਿਸ਼ਨਰ ਤੋਂ ਕੀਤੀ ਇਨਸਾਫ ਦੀ ਮੰਗ


ਲੁਧਿਆਣਾ(JT NEWS TEAM), 22ਅਗਸਤ:- ਅੱਜ ਇਕ ਔਰਤ ਸਰਿਤਾ ਕਸ਼ਯਪ ਦੁਆਰਾ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਆਪਣੇ ਨਾਲ ਹੋਈ ਠੱਗੀ ਬਾਰੇ ਦੱਸਦਿਆ ਇਨਸਾਫ ਦੀ ਮੰਗ ਕੀਤੀ ਗਈ। ਉਕਤ ਔਰਤ ਨੇ ਦੱਸਿਆ ਕਿ ਉਸ ਦੇ ਨਾਲ ਹੀ ਕੰਮ ਕਰਨ ਵਾਲੀ ਇਕ ਔਰਤ ਨੇ ਆਪਣੇ ਪਤੀ ਨਾਲ ਮਿਲਕੇ ਮੇਰੇ ਨਾਲ ਠੱਗੀ ਮਾਰੀ ਹੈ। ਉਕਤ ਔਰਤ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਲਈ ਇਕ ਪਲਾਟ ਖਰੀਦਣਾ ਚਾਹੁੰਦੀ ਸੀ ਤੇ ਨਾਲ ਹੀ ਕੰਮ ਕਰਨ ਵਾਲੀ ਔਰਤ ਜਿਸ ਨਾਲ ਉਸ ਦਾ ਕਾਫੀ ਪਿਆਰ ਪੈ ਗਿਆ ਸੀ, ਨੇ ਉਸ ਨੂੰ ਆਪਣੇ ਪ੍ਰਾਪਰਟੀ ਡੀਲਰ ਪਤੀ ਨਾਲ ਮਿਲਾਇਆ, ਜਿਸ ਨੇ ਮੈਨੂੰ ਚਾਰ ਲੱਖ ਰੁਪਏ ਵਿਚ 70 ਗੱਜ ਦਾ ਪਲਾਟ ਦਿਵਾਉਣ ਦੀ ਗੱਲ ਕੀਤੀ। ਮੈਂ ਉਕਤ ਦੋਸ਼ੀਆ ਉਪਰ ਵਿਸ਼ਵਾਸ ਕਰਦਿਆਂ ਉਹਨਾਂ ਨੂੰ ਦੋ ਲੱਖ ਰੁਪਏ ਅਡਵਾਂਸ ਅਤੇ ਬਾਕੀ ਦੋ ਲੱਖ ਰੁਪਏ ਵੀ ਦੋ ਸਾਲ ਵਿੱਚ ਕਿਸ਼ਤਾਂ ਰਾਹੀਂ ਦੇ ਦਿੱਤੇ। ਪੂਰੀ ਰਕਮ ਲੈਣ ਉਪਰੰਤ ਵੀ ਦੋਸ਼ੀਆਂ ਨੇ ਮੈਨੂੰ ਮੇਰੇ ਪਲਾਂਟ ਦੀ ਰਜਿਸਟਰੀ ਕਰਵਾ ਕੇ ਨਹੀਂ ਦਿੱਤੀ ਗਈ ਸਗੋਂ ਟਾਲਮਟੋਲ ਕੀਤਾ ਗਿਆ। ਕੁਝ ਸਮੇਂ ਬਾਅਦ ਦੋਸ਼ੀਆਂ ਨੇ ਮੇਰੇ ਤੋਂ ਅਸ਼ਟਾਮ ਅਤੇ ਰਜਿਸਟਰੀ ਕਰਵਾਉਣ ਲਈ 30,000 ਰੁਪਏ ਲਏ। ਪਰ ਮੈਨੂੰ ਰਜਿਸਟਰੀ ਕਰਵਾ ਕੇ ਨਹੀਂ ਦਿੱਤੀ ਗਈ। ਕੁਝ ਸਮੇੰ ਉਪਰੰਤ ਦੋਸ਼ੀਆਂ ਨੇ ਮੈਨੂੰ ਰਜਿਸਟਰੀ ਕਰਵਾ ਕੇ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ। ਨਾਲ ਹੀ ਕਿਹਾ ਕਿ ਅਸੀਂ ਤੇਰੇ ਨਾਲ ਠੱਗੀ ਮਾਰਨੀ ਸੀ ਜੋ ਮਾਰ ਲਈ ਹੈ। ਤੇਰੇ ਤੋਂ ਜੋ ਹੁੰਦਾ ਹੈ ਕਰ ਲਾ।
ਮੈਂ ਇਕ ਗਰੀਬ ਪਰਿਵਾਰ ਨਾਲ ਸੰਬੰਧਤ ਔਰਤ ਹਾਂ, ਜੋ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੀ ਹਾਂ। ਕਿਰਪਾ ਕਰਕੇ ਮੈਨੂੰ ਇਨਸਾਫ ਦਵਾਇਆ ਜਾਵੇ ਅਤੇ ਦੋਸ਼ੀਆਂ ਉਪਰ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

Leave a Reply

Your email address will not be published. Required fields are marked *

*