Home » National » ਲਾਭ ਸਿੰਘ ਭਾਮੀਆਂ ਬਣੇ ਲੁਧਿਆਣਾ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ

ਲਾਭ ਸਿੰਘ ਭਾਮੀਆਂ ਬਣੇ ਲੁਧਿਆਣਾ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ


ਜੀਤ ਰਾਮ ਬਸਰਾ ਤੇ ਲਾਭ ਸਿੰਘ ਭਾਮੀਆ(ਖੱਬੇ ਤੋਂ ਦੂਸਰੇ ਨੰਬਰ ਤੇ) ਸਾਥੀਆ ਸਮੇਤ
ਲੁਧਿਆਣਾ, (ਗੁਰਬਿੰਦਰ ਸਿੰਘ):- ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਸਾਹਨੇਵਾਲ ਦੀ ਇੱਕ ਅਹਿਮ ਮੀਟਿੰਗ ਜਮਾਲਪੁਰ ਵਿਖੇ ਜਿਲਾ ਪ੍ਰਧਾਨ ਸ਼ਹਿਰੀ ਜੀਤਰਾਮ ਬਸਰਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਜੋਨ ਇੰਚਾਰਜ ਰਾਮ ਸਿੰਘ ਗੋਗੀ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ। ਮੀਟਿੰਗ ਦੌਰਾਨ ਹਲਕਾ ਸਾਹਨੇਵਾਲ ਤੋਂ ਸਾਲ 2012 ‘ਚ ਵਿਧਾਇਕੀ ਦੀ ਚੋਣ ਲੜ ਚੁੱਕੇ ਸੀਨੀਅਰ ਟਕਸਾਲੀ ਬਸਪਾ ਆਗੂ ਲਾਭ ਸਿੰਘ ਭਾਮੀਆਂ (ਮੈਂਬਰ ਬਲਾਕ ਸੰਮਤੀ) ਨੂੰ ਲੁਧਿਆਣਾ ਦਿਹਾਤੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਸ. ਗੋਗੀ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਵੱਲੋਂ ਪਾਰਟੀ ਦਾ ਜਥੇਬੰਦਕ ਢਾਂਚਾ ਮਜਬੂਤ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਜਿਨ੍ਹਾਂ ਤੇ ਪਹਿਰਾ ਦਿੰਦਿਆਂ ਜਿਲ੍ਹੇ ਅਤੇ ਵਿਧਾਨ ਸਭਾਵਾਂ ਦੇ ਮਜਬੂਤ ਢਾਂਚੇ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲਾਭ ਸਿੰਘ ਭਾਮੀਆਂ ਬਹੁਜਨ ਸਮਾਜ ਪਾਰਟੀ ਦੇ ਟਕਸਾਲੀ ਆਗੂ ਹਨ ਅਤੇ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਨੂੰ ਸੇਵਾਵਾਂ ਦੇ ਰਹੇ ਹਨ। ਇਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦਿਆਂ ਅੱਜ ਇਨ੍ਹਾਂ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸ: ਭਾਮੀਆਂ ਦਿਹਾਤੀ ਦੇ ਜਿਲ੍ਹਾ ਪ੍ਰਧਾਨ ਨਿਰਮਲ ਸਿੰਘ ਸਾਇਆਂ ਨਾਲ ਮਿਲ ਕੇ ਬਾਕੀ ਦਾ ਢਾਂਚਾ ਬਣਾਉਣਗੇ। ਸ੍ਰੀ ਬਸਰਾ ਨੇ ਕਿਹਾ ਕਿ ਪਾਰਟੀ ਦੇ ਸ਼ਹਿਰੀ ਢਾਂਚੇ ਨੂੰ ਮਜਬੂਤ ਕਰਨ ਦੇ ਨਾਲ ਉਨ੍ਹਾਂ ਦਾ ਪੂਰਾ ਧਿਆਨ ਆਉਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਵੱਲ ਹੈ। ਪਾਰਟੀ ਵੱਲੋਂ ਜਿੱਤਣ ਵਾਲੇ ਉਮੀਦਵਾਰਾਂ ਨੂੰ ਥਾਪੜਾ ਦੇ ਕੇ ਚੋਣ ਸਰਗਰਮੀਆਂ ਚਲਾਉਣ ਤੋਂ ਇਲਾਵਾ ਬੂਥ ਪੱਧਰ ਤੱਕ ਦਾ ਢਾਂਚਾ ਬਣਾਉਣ ਦਾ ਕੰਮ ਦਿੱਤਾ ਗਿਆ ਹੈ। ਇਸ ਮੌਕੇ ਜਿਲ੍ਹਾ ਜਨਰਲ ਸਕੱਤਰ ਪ੍ਰਗਣ ਬਿਲਗਾ, ਯੂਥ ਵਿੰਗ ਦੇ ਇੰਚਾਰਜ ਵਿੱਕੀ ਬਹਾਦਰਕੇ, ਸੀਨੀਅਰ ਆਗੂ ਮਾਸਟਰ ਰਾਮਾਨੰਦ, ਵਿਧਾਨ ਸਭਾ ਦੇ ਪ੍ਰਧਾਨ ਕੇਵਲ ਜਮਾਲਪੁਰ, ਇੰਚਾਰਜ ਸੁਰਿੰਦਰ ਮੇਹਰਬਾਨ, ਰਾਜਿੰਦਰ ਨਿੱਕਾ, ਰਾਮਲੋਕ ਕੁਲੀਏਵਾਲ, ਯੂਥ ਦੇ ਪ੍ਰਧਾਨ ਬਲਦੇਵ ਸਿੰਘ ਕੂੰਮ, ਵਿੱਕੀ ਕੁਮਾਰ, ਦਰਸ਼ਨ ਸਿੰਘ ਆਦਿ-ਭਾਰਤੀ ਅਤੇ ਹੋਰ ਹਾਜਰ ਸਨ।

Leave a Reply

Your email address will not be published. Required fields are marked *

*