Home » National » JT NEWS ਦਾ ਪ੍ਰਬੰਧਕੀ ਵਫਦ ਮਿਲਿਆ ਲੁਧਿਆਣਾ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ।

JT NEWS ਦਾ ਪ੍ਰਬੰਧਕੀ ਵਫਦ ਮਿਲਿਆ ਲੁਧਿਆਣਾ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ।

ਲੁਧਿਆਣਾ (ਗੁਰਬਿੰਦਰ ਸਿੰਘ), 10 ਅਗਸਤ:- JT NEWS ਦੀ ਮੈਨੇਜਮੈਂਟ ਦਾ ਇਕ ਵਫਦ ਅੱਜ ਜਿਲ੍ਹਾ ਲੁਧਿਆਣਾ ਦੇ ਵੱਖ ਵੱਖ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲਿਆ।

ਇਸ ਮੀਟਿੰਗ ਦੌਰਾਨ ਨੇ ਡਿਪਟੀ ਕਮਿਸ਼ਨਰ (ਵਧੀਕ) ਸ਼੍ਰੀ ਮਹਿੰਦਰ ਪਾਲ, ਪੁਲਿਸ ਕਮਿਸ਼ਨਰ ਸ਼੍ਰੀ ਆਰ. ਐਨ. ਢੋਕੇ, ਅਸਿਸਟੈਂਟ ਪੁਲਿਸ ਕਮਿਸ਼ਨਰ (ਟ੍ਰੈਫਿਕ) ਸ. ਗੁਰਦੇਵ ਸਿੰਘ, ਅਸਿਸਟੈਂਟ ਡਿਪਟੀ ਪੁਲਿਸ ਕਮਿਸ਼ਨਰ (ਟ੍ਰੈਫਿਕ) ਸ. ਐੱਸ. ਐੱਸ. ਬਰਾੜ ਨਾਲ ਮੁਲਾਕਾਤ ਕੀਤੀ। ਇਸ ਮੌਕੇ ਵਫਦ ਨੇ ਇਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ JT NEWS ਦੇ ਵੈਬ ਪੋਰਟਲ ਬਾਰੇ ਜਾਣਕਾਰੀ ਦਿੱਤੀ। ਸਾਰੇ ਹੀ ਅਧਿਕਾਰੀਆਂ ਨੇ ਸ਼੍ਰੀ ਰਾਜੇਸ਼ ਕੁਮਾਰ ਜੀ ਤੇ ਪੂਰੀ ਟੀਮ ਨੂੰ ਵੈਬ ਪੋਰਟਲ ਸ਼ੁਰੂ ਕਰਨ ਦੀਆਂ ਵਧਾਈਆਂ ਦਿੰਦਿਆ ਆਸ ਜਤਾਈ ਕਿ JT NEWS ਮੀਡੀਆ ਵਿੱਚ ਆਪਣੀ ਸੁਚਾਰੂ ਭੂਮਿਕਾ ਨਿਭਾਉਂਦੇ ਹੋਏ ਜਿਥੇ ਜਨਤਾ ਦੇ ਹੱਕਾਂ ਦੀ ਸੱਚੀ-ਸੁੱਚੀ ਆਵਾਜ ਬੁਲੰਦ ਕਰੇਗਾ, ਨਾਲ ਹੀ ਪ੍ਰਸ਼ਾਸਨ ਨਾਲ ਮਿਲ ਕੇ ਕਾਨੂੰਨ ਤੋੜਨ ਵਾਲਿਆ ਖਿਲਾਫ ਵੀ ਕਾਰਵਾਈ ਕਰੇਗਾ।
ਇਸ ਮੌਕੇ ਸ. ਗੁਰਦੇਵ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਨਤਾ ਵਿੱਚ ਪੁਲਿਸ ਪ੍ਰਤੀ ਨਫਰਤ ਵੱਧ ਰਹੀ ਹੈ ਜੋ ਕਿ ਸਰਾਸਰ ਗਲਤ ਹੈ। ਪੁਲਿਸ ਜਨਤਾ ਦੀ ਸੁਰੱਖਿਆ ਲਈ ਹੈ। ਜੇਕਰ ਕੋਈ ਵਿਅਕਤੀ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਰੋਕਣਾ ਵੀ ਜਰੂਰੀ ਹੈ। ਜੇਕਰ ਤੁਸੀਂ ਕਿਸੇ ਵੀ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਤਾਂ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੈ। ਜੇਕਰ ਫਿਰ ਵੀ ਕੋਈ ਤੁਹਾਡੇ ਨਾਲ ਧੱਕਾ ਕਰ ਰਿਹਾ ਹੈ ਤਾਂ ਉਸਦੀ ਸ਼ਿਕਾਇਤ ਸਿੱਧੀ ਉਨ੍ਹਾਂ ਨੂੰ ਕੀਤੀ ਜਾਵੇ। ਉਸ ਵਿਅਕਤੀ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਸ੍ਰੀ ਰਾਜੇਸ਼ ਕੁਮਾਰ (OWNER), ਸ਼੍ਰੀ ਗੁਰਬਿੰਦਰ ਸਿੰਘ, ਸ਼੍ਰੀ ਪਵਨ ਵਰਮਾ, ਪ੍ਰਮੋਧ ਚੋਟਾਲਾ, ਹਰਵਿੰਦਰ ਬਹਿਲ, ਜੁਗਿੰਦਰ ਕੁਮਾਰ, ਸਾਹਿਲ ਅਰੋੜਾ, ਰਾਜੂ ਜਾਟਵ, ਸ਼੍ਰੀ ਸੰਜੇ ਰਾਉ, ਸ਼੍ਰੀ ਸੁਮਿਤ ਰਾਉ ਆਦਿ ਵਫਦ ਵਿੱਚ ਸ਼ਾਮਿਲ ਸਨ।

Leave a Reply

Your email address will not be published. Required fields are marked *

*