Home » Punjab » ਮੇਅਰ ਬਲਕਾਰ ਸਿੰਘ ਸੰਧੂ ਨੇ ਸ਼ੁਰੂ ਕਰਵਾਈ ਸਿੱਧਵਾਂ ਨਹਿਰ ਦੀ ਸਫਾਈ

ਮੇਅਰ ਬਲਕਾਰ ਸਿੰਘ ਸੰਧੂ ਨੇ ਸ਼ੁਰੂ ਕਰਵਾਈ ਸਿੱਧਵਾਂ ਨਹਿਰ ਦੀ ਸਫਾਈ

ਮੇਅਰ ਬਲਕਾਰ ਸਿੰਘ ਸੰਧੂ ਨੇ ਸ਼ੁਰੂ ਕਰਵਾਈ ਸਿੱਧਵਾਂ ਨਹਿਰ ਦੀ ਸਫਾਈ
ਲੁਧਿਆਣਾ(ਪਵਨ ਕੁਮਾਰ)ਸ਼ਹਿਰ ਲੁਧਿਆਣਾ ਵਿੱਚੋਂ ਲੰਘਣ ਵਾਲੀ ਸਿੱਧਵਾਂ ਨਹਿਰ ਦੀ ਸਫਾਈ ਦਾ ਕੰਮ ਅੱਜ ਨਗਰ ਨਿਗਮ ਲੁਧਿਆਣਾ ਦੇ ਮੇਅਰ ਸ੍ਰ. ਬਲਕਾਰ ਸਿੰਘ ਸੰਧੂ ਨੇ ਸ਼ੁਰੂ ਕਰਵਾਇਆ, ਜੋ ਕਿ ਮਿਤੀ 15 ਜੂਨ ਦੀ ਸ਼ਾਮ ਤੱਕ ਚੱਲੇਗਾ। ਇਸ ਮੌਕੇ ਉਨਾ ਨਾਲ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਕੌਂਸਲਰ ਸ੍ਰ. ਦਿਲਰਾਜ ਸਿੰਘ, ਸ੍ਰ. ਬਲਜਿੰਦਰ ਸਿੰਘ ਸੰਧੂ, ਸ੍ਰੀ ਪ੍ਰਦੀਪ ਢੱਲ, ਸੁਖਮਿੰਦਰ, ਮਮਤਾ ਮਹਿਰਾ ਅਤੇ ਸ੍ਰੀਮਤੀ ਰਾਧਿਕਾ ਜੈਤਵਾਨੀ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਨਹਿਰ ਦੀ ਸਫਾਈ ਮੁਹਿੰਮ ਸ਼ੁਰੂ ਕਰਦਿਆਂ ਮੇਅਰ ਸ੍ਰ. ਸੰਧੂ ਨੇ ਮੌਕੇ ‘ਤੇ ਹਾਜ਼ਰ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਇਸ ਨਹਿਰ ਨੂੰ ਸਾਫ਼ ਰੱਖਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਨਹਿਰ ਵਿੱਚ ਪੂਜਾ ਸਮੱਗਰੀ ਅਤੇ ਹੋਰ ਵਸਤਾਂ ਨਾ ਸੁੱਟਣ ਕਿਉਂਕਿ ਇਨ੍ਹਾਂ ਵਸਤਾਂ ਨਾਲ ਇਹ ਪਾਣੀ ਗੰਦਾ ਹੋ ਜਾਂਦਾ ਹੈ, ਜਿਸ ਨਾਲ ਮਨੁੱਖਾਂ ਅਤੇ ਜਾਨਵਰਾਂ ਨੂੰ ਕਈ ਭਿਆਨਕ ਬਿਮਾਰੀਆਂ ਲੱਗਦੀਆਂ ਹਨ। ਉਨ੍ਹਾਂ ਕਿਹਾ ਕਿ ਪਾਣੀ ਨੂੰ ਗੰਦਾ ਕਰਨ ‘ਤੇ ਜੁਰਮਾਨਾ ਵੀ ਹੋ ਸਕਦਾ ਹੈ ਜਦਕਿ ਇਸ ਸੰਬੰਧੀ ਬਣੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਢੁੱਕਵੀਂ ਸਜ਼ਾ ਵੀ ਮਿਲਦੀ ਹੈ। ਇਸ ਸਫਾਈ ਅਭਿਆਨ ਵਿੱਚ ਸ੍ਰੀ ਗੀਤਾ ਮੰਦਿਰ ਸ਼ਨੀ ਧਾਮ ਵਿਕਾਸ ਨਗਰ, ਵਿਕਾਸ ਨਗਰ ਵੈੱਲਫੇਅਰ ਸੁਸਾਇਟੀ, ਏਸ਼ੀਅਨ ਕਲੱਬ ਅਤੇ ਹੋਰ ਸੰਸਥਾਵਾਂ ਨੇ ਵੀ ਸਾਥ ਦਿੱਤਾ। ਕੂੜਾ ਕੱਢਣ ਲਈ ਜੇ. ਸੀ. ਬੀ. ਮਸ਼ੀਨਾਂ ਦੀ ਸਹਾਇਤਾ ਲਈ ਜਾ ਰਹੀ ਹੈ।

Leave a Reply

Your email address will not be published. Required fields are marked *

*