ਧਰਤੀ ਹੇਂਠਲੇ ਪਾਣੀ ਦਾ ਦਿਨੋ ਦਿਨ ਘਟਨਾ ਚਿੰਤਾਜਨਕ
ਪਾਣੀ ਦੀ ਦੁਰਵਰਤੋਂ ਕਰਨ ਵਾਲਿਆ ਦੇ ਖਿਲਾਫ਼ ਸ਼ਿਕਾਇਤ ਦਰਜ ਕਰਾਏਗੀ ਸੀਆਈਟੀ – ਜਸਵੀਰ ਕਲੋਤਰਾ
ਲੁਧਿਆਣਾ(ਪਵਨ ਕੁਮਾਰ)ਕ੍ਰਾਈਮ ਇਨਵੈਸਟੀਗੇਸ਼ਨ ਟੀਮ ਰਜਿ ਦੇ ਜਿਲਾ ਉਪ ਪ੍ਰਧਾਨ ਲੁਧਿਆਣਾ ਜਸਵੀਰ ਕਲੋਤਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਧਰਤੀ ਹੇਂਠਲਾ ਪਾਣੀ ਜੋ ਕਿ ਦਿਨੋ ਦਿਨ ਘਟਦਾ ਜਾ ਰਿਹਾ ਹੈ ਜਿਸ ਵੱਲ ਪ੍ਰਸ਼ਾਸ਼ਨ ਦਾ ਕੋਈ ਧਿਆਨ ਨਹੀਂ ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਸੰਸਥਾਵਾਂ ਨੇ ਰੈਲੀਆਂ ਰਾਹੀ ਅਤੇ ਸੈਮੀਨਾਰਾਂ ਰਾਹੀ ਲੋਕਾ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ।ਪ੍ਰਸ਼ਾਸ਼ਨ ਨੂੰ ਵੀ ਪਾਣੀ ਜੀ ਦੁਰਵਰਤੋਂ ਕਰਨ ਵਾਲਿਆ ਖਿਲਾਫ਼ ਸਖਤ ਕਦਮ ਉਠਾਉਣੇ ਚਾਹੀਦੇ ਹਨ।ਅੱਜ ਵੀ ਬਹੁਤ ਸਾਰੇ ਲੋਕ ਗੱਡੀਆ,ਕਾਰਾ ਨੂੰ ਧੋਣ ਲੱਗੇ ਬਹੁਤ ਸਾਰਾ ਪਾਣੀ ਬਰਬਾਦ ਕਰ ਦਿੰਦੇ ਹਨ ਉਨਾਂ ਨੂੰ ਇਹ ਭੁੱਲ ਚੁੱਕਾ ਹੈ ਕਿ ਪਾਣੀ ਦੀ ਇੱਕ ਇੱਕ ਬੂੰਦ ਬਹੁਤ ਕੀਮਤੀ ਹੈ ਪਾਣੀ ਕੁਦਰਤ ਦਾ ਉਹ ਸਰੋਤ ਹੈ ਜਿਸਦੀ ਸਾਡੇ ਜੀਵਨ ਨੂੰ ਬਹੁਤ ਲੋੜ ਹੈ।ਜਸਵੀਰ ਕਲੋਤਰਾ ਨੇ ਕਿਹਾ ਕਿ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਰਜਿ ਪਾਣੀ ਦੀ ਦੁਰਵਰਤੋਂ ਕਰਨ ਵਾਲਿਆ ਦੇ ਖਿਲਾਫ਼ ਸ਼ਿਕਾਇਤ ਦਰਜ ਕਰਾਏਗੀ ਅਤੇ ਉਨ੍ਹਾਂ ਤੇ ਬਣਦੀ ਕਾਰਵਾਈ ਕਰਵਾਏਗੀ।ਉਨ੍ਹਾਂ ਪ੍ਰਸ਼ਾਸ਼ਨ ਤੋਂ ਵੀ ਮੰਗ ਕੀਤੀ ਕਿ ਇਸ ਪਾਣੀ ਦੇ ਆਉਣ ਵਾਲੇ ਸੰਕਟ ਤੋਂ ਦੁਨੀਆ ਨੂੰ ਬਚਾਉਣ ਲਈ ਅਹਿਮ ਕਦਮ ਉਠਾਏ ਜਾਣ ਤਾਂਕਿ ਆਉਣ ਵਾਲੀਆਂ ਪੀੜੀਆ ਨੂੰ ਪਾਣੀ ਦੀ ਬੂੰਦ ਬੂੰਦ ਲਈ ਤਰਸਣਾ ਨਾ ਪਵੇ।