Home » Punjab » ਨਿਊ ਯੰਗ ਵਾਲਮੀਕਿ ਫੈਡਰੇਸ਼ਨ ਨੇ ਸੁਖਬੀਰ ਸਿੰਘ ਬਾਦਲ ਨੂੰ ਕੀਤਾ ਸਨਮਾਨਿਤ

ਨਿਊ ਯੰਗ ਵਾਲਮੀਕਿ ਫੈਡਰੇਸ਼ਨ ਨੇ ਸੁਖਬੀਰ ਸਿੰਘ ਬਾਦਲ ਨੂੰ ਕੀਤਾ ਸਨਮਾਨਿਤ

: ਲੁਧਿਆਣਾ (ਪਵਨ ਕੁਮਾਰ ) ਨਿਊ ਯੰਗ ਫੈੱਡਰੇਸ਼ਨ ਦੇ ਪ੍ਰਧਾਨ ਸਚਿਨ ਧੀਗਾਨ , ਉਪ ਪ੍ਰਧਾਨ ਬਲਵਿੰਦਰ ਡੁਲਗਚ ਅਤੇ ਸਮੂਹ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ਵਿੱਚ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਨਿਊ ਯੰਗ ਫੈਡਰੇਸ਼ਨ ਦੇ ਪ੍ਰਧਾਨ ਸਚਿਨ ਧੀਂਗਾਨ ਅਤੇ ਉੱਪ ਪ੍ਰਧਾਨ ਬਲਵਿੰਦਰ ਡੁਲਗਚ ਨੇ ਸਾਬਕਾ ਉਪ ਮੁੱਖਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਵਾਲਮੀਕਿ ਸਮਾਜ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਸੁਖਬੀਰ ਸਿੰਘ ਨੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਜਲਦੀ ਹੱਲ ਦਾ ਭਰੋਸਾ ਦਿਵਾਇਆ ਇਸ ਮੌਕੇ ਤੇ ਮਨੋਜ ਚਾਵਰੀਆ, ਅਮਿਤ ਜੈਸਵਾਲ, ਸੌਰਭ ਧੀਗਾਨ ,ਸੰਦੀਪ ਸਹੋਤਾ ,ਰਾਜ ਫੁੱਲਾਂਵਾਲ, ਗੱਗਾ ਅਤੇ ਹੋਰ ਵੀ ਕਈ ਮੈਂਬਰ ਮੌਜੂਦ ਸਨ ।

Leave a Reply

Your email address will not be published. Required fields are marked *

*